Thursday, June 23, 2011

ਕੁਰਬਾਨੀ



ਕੁਰਬਾਨੀ

ਤੇਰੀ ਅਮਰ ਸਿਖੀ ਨੂੰ ਸਤਿਗੁਰੂ,

ਮਨ ਬਚਨ ਕ੍ਰਮ ਦੇ ਨਾਲ ਨਿਭਾ ਦਿਆਂਗੇ।

ਧਨ ਧਾਮ ਜਵਾਨੀ ਜਾਇਦਾਦ ਸਭ ਕੁਝ,

ਲੇਖੇ ਪੰਥ ਦੇ ਅਸੀਂ ਲਗਾ ਦਿਆਂਗੇ।

ਬਾਲ-ਬਿਵਸਥਾ ਤੋਂ ਦੇਹ ਸੰਭਾਲ ਰੱਖੀ,

ਹੁਣ ਤਾਂ ਲੋੜ ਹੈ ਘੋਲ ਘੁਮਾ ਦਿਆਂਗੇ।

ਤੇਰੀ ਬਾਣੀ ਨੂੰ ਰਿਦੇ ਨਿਵਾਸ ਦੇ ਕੇ,

ਅਵਗਣ ਆਪਣੇ ਸਾਰੇ ਗਵਾ ਦਿਆਂਗੇ।

ਜੇ ਤੂੰ ਮੇਹਰ ਰੱਖੀ, ਮਿਹਰਬਾਨ ਮੇਰੇ,

ਬੰਦੋ ਬੰਦ ਭੀ ਅਸੀਂ ਕਟਾ ਦਿਆਂਗੇ।

ਤੇਰਾ ਨਾਮ ਨਿਧਾਨ ਸੋਹਣਾ ਨਿਸ਼ਾਨ ਸਾਹਿਬ,

ਦਸੋਂ ਦਿਸ਼ਾ ਵਿਚ ਅਸੀਂ ਝੁਲਾ ਦਿਆਂਗੇ।

ਬੁਝ ਰਹੀ ਜੋਤ ਜੋ ਅਸਾਂ ਨੂੰ ਜਾਪਦੀ ਏ,

ਖੂਨ ਆਪਣੇ ਨਾਲ ਜਗਾ ਦਿਆਂਗੇ।

ਮਨ ਕੀ ਮਤਿ ਨੂੰ ਮੇਟ ਕੇ ਮੇਰੇ ਦਾਤਾ,

ਤੇਰੀ ਜੋਤ ਵਿਚ ਜੋਤ ਮਿਲਾ ਦਿਆਂਗੇ।

ਧੁਰੋਂ ਧੁਰੰਤਰੀ ਅਵਤਰੀ ਰੀਤ ਸੁੰਦਰ,

ਰਾਹੂ ਕੇਤੂ ਨੂੰ ਰੋਕ ਚਮਕਾ ਦਿਆਂਗੇ।

ਮਿੱਟ ਰਹੇ ਨਿਸ਼ਾਨ ਜੋ ਧਰਮ ਵਾਲੇ,

ਲੁਕ ਛੁਪ ਕੇ ਅਸੀਂ ਪ੍ਰਗਟਾ ਦਿਆਂਗੇ।

ਮਿਹਰ ਤੇਰੀ ਨਾਲ ਖਾਲਸਾ ਬੋਲਦਾ ਏ,

ਆਵਾਜ਼ ਅੰਦਰਲੀ ਬਾਹਰ ਸੁਣਾ ਦਿਆਂਗੇ।

ਅੰਮ੍ਰਿਤ ਰੂਪ ਸਿੱਖੀ ਹੈ ਅਮਰ ਕਰਦੀ,

ਕੇਸਾਂ ਸੁਆਸਾਂ ਦੇ ਨਾਲ ਨਿਭਾ ਦਿਆਂਗੇ।

ਜਬ ਆਵ ਕੀ ਅਉਧ ਨਿਧਾਨ ਬਣਸੀ,

ਸੀਸ ਤੇਰਾ ਹੈ ਤੈਨੂੰ ਚੜ੍ਹਾ ਦਿਆਂਗੇ।
                                           - Shaheed Bhai Fauja Singh Ji 

No comments:

Post a Comment